ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦਿਆਂ ਮਿਲਿਆ ਭਰਵਾਂ ਹੁੰਗਾਰਾ 

ਕੌਮੀ ਮਾਰਗ ਬਿਊਰੋ | April 28, 2024 10:15 PM

ਲੁਧਿਆਣਾ-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦੀਆਂ ਲੁਧਿਆਣਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਮਾਨ ਨੇ ਕਿਹਾ ਕਿ ਲੋਕ ਉਨ੍ਹਾਂ ਦੇ ਲੁਧਿਆਣੇ ਦੇ ਰੋਡ ਸ਼ੋਅ ਵਿੱਚ ਇੰਨੇ  ਜੋਸ਼ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ ਕਿ ਉਨ੍ਹਾਂ ਨੂੰ ਇੱਥੇ ‘ਆਪ’ ਦੀ ਜਿੱਤ ਦਾ 100 ਫੀਸਦੀ ਯਕੀਨ ਹੈ। ਇਸ ਰੋਡ ਸ਼ੋਅ 'ਚ 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵੀ ਮੁੱਖ ਮੰਤਰੀ ਦੇ ਨਾਲ ਸਨ।

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਦਿਲ ਹੈ ਅਤੇ ਲੁਧਿਆਣਾ ਤੋਂ ਜਿੱਤਣ ਦਾ ਮਤਲਬ ਪੰਜਾਬ ਦਾ ਦਿਲ ਜਿੱਤਣਾ ਹੈ। ਮਾਨ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ, "ਅਸੀ ਤਾਂ ਦਿਲ ਵੀ ਜਿਤੇ ਤੇ ਦਿਲੀ ਵੀ ਜਿਤੀ ਆ।"  ਪੂਰਾ ਸ਼ਹਿਰ ‘ਇਨਕਲਾਬ ਜ਼ਿੰਦਾਬਾਦ’, ‘ਆਮ ਆਦਮੀ ਪਾਰਟੀ ਜ਼ਿੰਦਾਬਾਦ’ ਅਤੇ ‘ਭਗਵੰਤ ਮਾਨ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜ ਉਠਿਆ। ਮਾਨ ਨੇ ਲੋਕਾਂ ਨੂੰ ਇੰਨੇ ਪਿਆਰ ਅਤੇ ਆਸ਼ੀਰਵਾਦ ਲਈ ਉਨ੍ਹਾਂ ਦਾ ਧੰਨਵਾਦ ਕੀਤਾ।  ਉਨ੍ਹਾਂ ਕਿਹਾ ਕਿ ਲੁਧਿਆਣਾ ਉਨ੍ਹਾਂ ਦੀ ‘ਕਰਮਭੂਮੀ’ ਹੈ ਕਿਉਂਕਿ ਮਾਨ ਨੇ ਪਹਿਲੀ ਵਾਰ 1991 ਵਿੱਚ ਲੁਧਿਆਣਾ ਵਿੱਚ ਰਹਿ ਕੇ ਇੱਕ ਕਾਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।  ਮਾਨ ਨੇ ਲੁਧਿਆਣੇ ਵਿੱਚ ਬਿਤਾਏ ਸਮੇਂ ਨੂੰ ਵੀ ਬੜੇ ਪਿਆਰ ਨਾਲ ਯਾਦ ਕੀਤਾ।  ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਲੁਧਿਆਣਾ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਮੁੜ ਲੋਕਾਂ ਤੋਂ ਇੱਕ ਹੋਰ ਫਤਵਾ ਮੰਗਣ ਲਈ ਆਏ ਹਨ।

 ਮਾਨ ਨੇ ਕਿਹਾ ਕਿ ਉਹ ਪਿਛਲੇ ਦਿਨਾਂ ਵਿਚ ਜਿੰਨੇ ਵੀ ਸਥਾਨਾਂ 'ਤੇ ਗਏ ਹਨ, ਉਨ੍ਹਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਪਰ ਲੁਧਿਆਣਾ ਵਿਚ ਲੋਕਾਂ ਦਾ ਉਤਸ਼ਾਹ ਸਭ ਤੋਂ ਵੱਧ ਰਿਹਾ ਹੈ।  ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਨੂੰ ਲੈ ਕੇ ਹੁਣ ਪੂਰੀ ਤਰ੍ਹਾਂ ਤਣਾਅ ਮੁਕਤ ਹਨ, ਇਹ ਭੀੜ ਅਤੇ ਉਨ੍ਹਾਂ ਦੇ ਜ਼ੋਰਦਾਰ ਨਾਅਰੇ ਇਸ ਗੱਲ ਦਾ ਸਬੂਤ ਹਨ ਕਿ ਅਸੀਂ ਇਹ ਸੀਟ ਵੱਡੇ ਫਰਕ ਨਾਲ ਜਿੱਤ ਰਹੇ ਹਾਂ।  ਉਨ੍ਹਾਂ ਕਿਹਾ ਕਿ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ, ਇੱਥੇ ਹਰ ਕੋਈ ਆਮ ਆਦਮੀ ਪਾਰਟੀ ਦੀ ਵਕਾਲਤ ਕਰ ਰਿਹਾ ਹੈ।  ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕ ਬਿਨਾਂ ਸ਼ੱਕ ਪਹਿਲੀ ਜੂਨ ਨੂੰ ‘ਝਾੜੂ’ ਦਾ ਬਟਨ ਦੱਬਾਉਣਗੇ ਕਿਉਂਕਿ ਉਹ ਨਵੀਂ ਕਹਾਣੀ ਲਿਖਣ ਲਈ ਤਿਆਰ ਹਨ।

Have something to say? Post your comment

 

ਪੰਜਾਬ

ਰਿਟਰਨਿੰਗ ਅਫ਼ਸਰ ਸੰਗਰੂਰ ਕੋਲ ਅੱਜ 16 ਨਾਮਜ਼ਦਗੀ ਪੱਤਰ ਦਾਖਲ ਹੋਏ

ਸ੍ਰੀ ਦਰਬਾਰ ਸਾਹਿਬ ਵਿਖੇ ਤੈਨਾਤ ਰਿਕਾਰਡ ਕੀਪਰ ਦੀ ਤੇਜਾਬ ਪੀਣ ਨਾਲ ਹੋਈ ਮੌਤ ਉੱਚ ਅਧਿਕਾਰੀਆਂ ਤੋਂ ਸੀ ਡਾਢਾ ਪਰੇਸ਼ਾਨ

ਲੋਕਾਂ ਨੂੰ ਤਾਨਾਸ਼ਾਹੀ ਖ਼ਿਲਾਫ਼ ਵੋਟ ਪਾਉਣ ਦੀ ਕੀਤੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

ਸ੍ਰੀ ਦਰਬਾਰ ਸਾਹਿਬ ਦੇ ਦਫਤਰ ਵਿਖੇ ਤੈਨਾਤ ਰਿਕਾਰਡ ਕੀਪਰ ਨੇ ਪੀਤਾ ਤੇਜਾਬ ਉਚ ਅਧਿਕਾਰੀਆਂ ਤੋਂ ਤੰਗ ਹੋ ਕੇ ਸਥਿਤੀ ਨਾਜ਼ੁਕ

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਅਤੇ 12ਵੀਂ ਦਾ ਸੀ. ਬੀ. ਐਸ. ਈ. ਪ੍ਰੀਖਿਆ ਦਾ ਨਤੀਜ਼ਾ ਰਿਹਾ ਸ਼ਾਨਦਾਰ

ਡਾ. ਸੁਰਜੀਤ ਸਿੰਘ ਪਾਤਰ ਦੀ ਮੌਤ ਦੇ ਬਾਬਾ ਬਲਬੀਰ ਸਿੰਘ ਨੇ ਗਹਿਰਾ ਦੁੱਖ ਪ੍ਰਗਟਾਇਆ

ਪ੍ਰਧਾਨ ਮੰਤਰੀ ਵੱਲੋਂ ’ਮੰਗਲਸੂਤਰ’ ਬਾਰੇ ਦਿੱਤੇ ਬਿਆਨ ਤੋਂ ਸਪਸ਼ਟ ਹੈ ਕਿ ਪਾਰਟੀ ’ਚ ਘਬਰਾਹਟ,ਅਗਲੀ ਸਰਕਾਰ ਨਹੀਂ ਬਣਾ ਸਕੇਗੀ ਭਾਜਪਾ-ਹਰਸਿਮਰਤ  ਬਾਦਲ

ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ

ਮੇਰੀ ਵੋਟ ਮੇਰਾ ਅਧਿਕਾਰ’ ਦੇ ਨਾਅਰਿਆਂ ਨਾਲ ਗੂੰਜੀ ਮਹਿਲਾ ਪੰਚਾਇਤ